ਪਟਿਆਲਾ: 30 ਜੁਲਾਈ, 2016
ਪਿਛਲੇ ਦਿਨੀ ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਕੁਦਰਤੀ ਵਾਤਾਵਰਣ ਬਚਾਉਣ ਸੰਬੰਧੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਐਨ.ਐਸ.ਐਸ., ਐਨ.ਸੀ.ਸੀ. ਵਿਭਾਗ ਅਤੇ ਈਕੋ ਕਲੱਬ ਦੇ ਸਹਿਯੋਗ ਨਾਲ ਇਕ ਜਾਗਰੂਕਤਾ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ। ਵਿਦਿਆਰਥੀਆਂ ਦੇ ਮੁਖਾਤਿਬ ਹੁੰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਕਿਹਾ ਕਿ ਧਰਤੀ ਉਪਰਲਾ ਵਾਤਾਵਰਨ ਅਤੇ ਸਾਡਾ ਆਲਾ ਦੁਆਲਾ ਮਨੁੱਖੀ ਜੀਵਨ ਲਈ ਕੁਦਰਤ ਦੀ ਅਨਮੋਲ ਦਾਤ ਹੈ। ਪਰੰਤੂ ਅਬਾਦੀ ਦੇ ਵਾਧੇ, ਉਦਯੋਗਿਕ ਵਿਕਾਸ ਅਤੇ ਬਨਾਵਟੀ ਜੀਵਨ ਸ਼ੈਲੀ ਕਾਰਨ ਸਾਡਾ ਕੁਦਰਤੀ ਵਾਤਾਵਰਨ ਤੇਜ਼ੀ ਨਾਲ ਪ੍ਰਦੂਸ਼ਿਤ ਹੋ ਰਿਹਾ ਹੈ। ਕਾਰਬਨ ਗੈਸਾਂ ਦੀ ਬਹੁਤਾਤ ਕਾਰਨ ਆਲਮੀ-ਤਪਸ਼ ਵਧ ਰਹੀ ਹੈ। ਪਾਣੀ ਦਾ ਸੰਕਟ ਸਾਡੇ ਸਾਹਮਣੇ ਬਹੁਤ ਵੱਡੀ ਵੰਗਾਰ ਬਣ ਕੇ ਖੜਾ ਹੈ। ਅਜਿਹੀ ਗੰਭੀਰ ਸਥਿਤੀ ਵਿਚ ਨੌਜਵਾਨ ਪੀੜ੍ਹੀ ਨੂੰ ਵਾਤਾਵਰਨ ਪ੍ਰਤਿ ਪੂਰੀ ਤਰ੍ਹਾਂ ਸੁਚੇਤ ਹੋ ਕੇ ਇਸਨੂੰ ਬਚਾਉਣ ਦਾ ਯਤਨ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਰ ਨੌਜਵਾਨ ਆਪਣੇ ਜਨਮਦਿਨ ਤੇ ਇਕ ਪੌਦਾ ਜ਼ਰੂਰ ਲਗਾਵੇ। ਇਸ ਮੁਹਿੰਮ ਦਾ ਮਹੱਤਵ ਇਕ ਦਿਨ ਲਈ ਨਹੀਂ ਸਗੋਂ ਇਹ ਮੁਹਿੰਮ ਨਿਰੰਤਰ ਚਲਦੀ ਰਹਿਣੀ ਚਾਹੀਦੀ ਹੈ।
ਡਾ.ਖੁਸ਼ਵਿੰਦਰ ਕੁਮਾਰ ਨੇ ਦੱਸਿਆ ਕਿ ਵਾਤਾਵਰਣ ਬਾਰੇ ਚੇਤਨਾ ਮੁਹਿੰਮ ਸੰਬੰਧੀ ਵੱਖ-ਵੱਖ ਸਰਗਰਮੀਆਂ ਸੈਸ਼ਨ ਦੌਰਾਨ ਚਲਦੀਆਂ ਰਹਿਣਗੀਆਂ।
ਇਸ ਅਵਸਰ ਤੇ ਪ੍ਰੋ. ਨਿਰਮਲ ਸਿੰਘ, ਪ੍ਰੋ. ਸ਼ਰਵਨ ਕੁਮਾਰ, ਐਨ.ਸੀ.ਸੀ. ਅਫ਼ਸਰ ਪ੍ਰੋ. ਵੇਦ ਪ੍ਰਕਾਸ਼ ਸ਼ਰਮਾ, ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਡਾ. ਰਾਜੀਵ ਸ਼ਰਮਾ, ਸ੍ਰੀਮਤੀ ਜਗਦੀਪ ਕੌਰ ਤੇ ਪ੍ਰੋ. ਹਰਮੋਹਨ ਸ਼ਰਮਾ, ਈਕੋ ਕਲੱਬ ਦੇ ਡਾ. ਅਸ਼ਵਨੀ ਸ਼ਰਮਾ, ਡਾ. ਕੁਲਦੀਪ ਕੁਮਾਰ, ਡਾ. ਅਜੀਤ ਕੁਮਾਰ, ਪੋz. ਗਣੇਸ਼ ਸੇਠੀ, ਪ੍ਰੋ. ਦਿਵਾਕਰ ਅਗਰਵਾਲ, ਪ੍ਰੋ. ਸੰਜੀਵ ਕੁਮਾਰ ਤੇ ਅਜੈ ਗੁਪਤਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀ ਮੌਜੂਦ ਸਨ।
ਡਾ. ਖੁਸ਼ਵਿੰਦਰ ਕੁਮਾਰ
ਪ੍ਰਿੰਸੀਪਲ


